Home / Breaking News / ਆਈ. ਐਸ. ਆਈ. ਕਰਵਾ ਰਹੀ ਹੈ ਸਿੱਖਾਂ ਤੇ ਹਿੰਦੂਆਂ ਦੇ ਕਤਲ ਪਾਕਿ ਤੇ ਅਫ਼ਗਾਨਿਸਤਾਨ ‘ਚ

ਆਈ. ਐਸ. ਆਈ. ਕਰਵਾ ਰਹੀ ਹੈ ਸਿੱਖਾਂ ਤੇ ਹਿੰਦੂਆਂ ਦੇ ਕਤਲ ਪਾਕਿ ਤੇ ਅਫ਼ਗਾਨਿਸਤਾਨ ‘ਚ

ਚੜ੍ਹਦੀਕਲਾ ਬਿਊਰੋ
================
ਕਾਬੁਲ, 2 ਜੁਲਾਈ: ਐਤਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮਿਲਣ ਜਾ ਰਹੇ ਸਿੱਖਾਂ ਅਤੇ ਹਿੰਦੂਆਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਅਤੇ ਜਲਾਲਾਬਾਦ ਵਿੱਚ 19 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿੱਚ 10 ਸਿੱਖ, 7 ਹਿੰਦੂ ਸਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਘਟ ਗਿਣਤੀਆਂ ‘ਤੇ ਅਤਿਵਾਦੀ ਗੁਟਾਂ ਨੇ ਹਮਲਾ ਕੀਤਾ ਹੋਵੇ। ਬੀਤੇ ਮਹੀਨੇ ਹੀ ਪਾਕਿਸਤਾਨ ਵਿੱਚ ਵੀ ਸਿੱਖ ਕਾਰਕੁੰਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰ ਸਿੱਖ ਅਤੇ ਹਿੰਦੂਆਂ ਨੂੰ ਆਖਿਰ ਨਿਸ਼ਾਨਾ ਕੌਣ ਬਣਾ ਰਿਹਾ ਹੈ।
ਇਕ ਰਿਪੋਰਟ ਅਨੁਸਾਰ ਐਤਵਾਰ ਨੂੰ ਜਲਾਲਾਬਾਦ ਵਿੱਚ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲੈ ਲਈ ਹੈ। ਹਾਲ ਹੀ ਦੇ ਸਾਲਾਂ ਵਿੱਚ ਇਸਲਾਮਿਕ ਸਟੇਟ ਨੇ ਜਲਾਲਾਬਾਦ ਵਿੱਚ ਆਪਣੀਆਂ ਸਰਗਰਮੀਆਂ ਵੀ ਵਧਾਈਆਂ ਹਨ।
ਹਮਲੇ ਦੇ ਪਿੱਛੇ ਆਈ. ਐਸ. ਆਈ. ਦਾ ਹੱਥ?
ਕੁਝ ਹੋਰ ਸੂਤਰਾਂ ਮੁਤਾਬਿਕ ਇਸ ਹਮਲੇ ਦੇ ਪਿਛੇ ਤਾਲਿਬਾਨ ਦਾ ਹੱਥ ਹੈ ਤੇ ਉਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਦੇ ਕਹਿਣ ਉਤੇ ਇਹ ਹਮਲੇ ਅੰਜ਼ਾਮ ਦਿੱਤੇ ਹਨ। ਕੁਝ ਹੋਰਨਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਅਤਿਵਾਦੀ ਆਈ ਐਸ ਆਈ ਦੇ ਨਿਰਦੇਸ਼ਾਂ ‘ਤੇ ਹੀ ਅਫਗਾਨਿਸਤਾਨੀ ਸਰਹੱਦ ਦੇ ਕੋਲ ਹਿੰਦੂਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਭਾਰਤ ਵਿੱਚ ਅਤਿਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇਣ ਵਿੱਚ ਆਈ ਐਸ ਆਈ ਅਤਿਵਾਦੀਆਂ ਦਾ ਸਮਰਥਨ ਕਰਦਾ ਰਿਹਾ ਹੈ।
ਘੱਟ ਗਈ ਹੈ ਘਟ ਗਿਣਤੀਆਂ ਦੀ ਗਿਣਤੀ
ਮੁਸਲਿਮ ਬਹੁਗਿਣਤੀ ਦੇਸ਼ਾਂ ਵਿੱਚ ਸਿੱਖ ਅਤੇ ਹਿੰਦੂਆ ਦੇ ਨਾਲ ਲੰਬੇ ਸਮੇਂ ਤੋਂ ਭੇਦਭਾਵ ਹੁੰਦਾ ਆ ਰਿਹਾ ਹੈ। 1990 ਦੇ ਦਹਾਕੇ ਵਿੱਚ ਅਫਗਾਨਿਸਤਾਨ ਵਿੱਚ ਸਿੱਖ ਅਤੇ ਹਿੰਦੂਆਂ ਦੀ ਗਿਣਤੀ 80 ਹਜ਼ਾਰ ਤੋਂ ਜ਼ਿਆਦਾ ਸੀ ਪਰ ਅੱਜ ਇਹ ਗਿਣਤੀ ਘਟ ਕੇ ਮਹਿਜ 1 ਹਜ਼ਾਰ ਤੱਕ ਸਿਮਟ ਕੇ ਰਹਿ ਗਈ ਹੈ। ਇਥੋਂ ਤੱਕ ਕਿ ਜੋ ਘੱਟ ਗਿਣਤੀਆਂ ਪਾਕਿਸਤਾਨ ਵਿੱਚ ਰਹਿ ਰਹੀਆਂ ਹਨ, ਖਾਸ ਤੌਰ ‘ਤੇ ਅਫਗਾਨਿਸਤਾਨ ਦੀ ਸਰਹੱਦ ਦੇ ਆਸਪਾਸ,ਉਨ੍ਹਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੈ।
ਪਿਛਲੇ ਮਹੀਨੇ ਹੋਈ ਸਿੱਖ ਧਾਰਮਿਕ ਆਗੂ ਦੀ ਹੱਤਿਆ
ਇਕ ਮਹੀਨੇ ਪਹਿਲਾਂ ਹੀ ਪਾਕਿਸਤਾਨ ਦੇ ਖੈਬਰ ਪਖਤੂਨਵਾ ਪ੍ਰਾਂਤ ਦੇ ਪੇਸ਼ਾਵਰ ਵਿੱਚ ਪ੍ਰਸਿਧ ਸਿੱਖ ਧਾਰਮਿਕ ਆਗੂ ਚਰਨਜੀਤ ਸਿਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਤਾਲਿਬਾਨ ਦਾ ਨਿਸ਼ਾਨਾ ਬਣਦੇ ਰਹੇ ਹਨ। ਇਸ ਹਮਲੇ ਦੇ ਬਾਅਦ ਵੀ ਸਿੱਖ ਭਾਈਚਾਰੇ ਦੇ ਲੌਕਾਂ ਨੇ ਪ੍ਰਦਰਸ਼ਨ ਕੀਤਾ ਸੀ ਅਤੇ ਆਈ ਐਸ ਆਈ ਉਤੇ ਉਂਗਲੀ ਉਠਾਈ ਸੀ। ਇਕ ਖਬਰ ਏਜੰਸੀ ਮੁਤਾਬਿਕ ਕਈ ਪਰਿਵਾਰਾਂ ਨੂੰ ਯੂਰਪ ਅਤੇ ਭਾਰਤ ਹਿਜਰਤ ਕਰਨ ਲਈ ਮਜਬੂਰ ਹੋਣ ਪਿਆ ਹੈ। ਐਤਵਾਰ ਨੂੰ ਹੋਏ ਹਮਲੇ ਵਿੱਚ ਜੋ ਲੋਕ ਮਾਰੇ ਗਏ ਉਨ੍ਹਾਂ ਵਿਚੋਂ ਇਥ ਅਵਤਾਰ ਸਿੰਘ ਖਾਲਸਾ ਵੀ ਸ਼ਾਮਿਲ ਹਨ ਜੋ ਅਫਗਾਨਿਸਤਾਨ ਵਿੱਚ ਅਕਤੂਬਰ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਚੋਣ ਲੜਨ ਜਾ ਰਹੇ ਸਨ। ਅਫਗਾਨਿਸਤਾਨ ਵਿੱਚ ਇਕ ਸੀਟ ਹਿੰਦੂ ਅਤੇ ਸਿੱਖਾਂ ਲਈ ਸੁਰੱਖਿਅਤ ਹੈ ਅਤੇ ਖਾਲਸਾ ਇਸ ਸੀਟ ਤੋਂ ਚੋਣ ਲੜਨ ਜਾ ਰਹੇ ਸਨ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *