Home / Breaking News / ਅੰਬਾਲਾ ਦਾ ਪੰਜੋਖਰਾ ਹੁਣ ਹੋਵੇਗਾ ‘ਪੰਜੋਖਰਾ ਸਾਹਿਬ’

ਅੰਬਾਲਾ ਦਾ ਪੰਜੋਖਰਾ ਹੁਣ ਹੋਵੇਗਾ ‘ਪੰਜੋਖਰਾ ਸਾਹਿਬ’

ਅੰਬਾਲਾ, 26 ਅਕਤੂਬਰ (ਪੱਤਰ ਪ੍ਰੇਰਕ) : ਪੰਜੋਖਰਾ ਪਿੰਡ ਦੇ ਨਿਵਾਸੀਆਂ ਲਈ ਖੁਸ਼ਖਬਰੀ ਹੈ ਕਿ ਹੁਣ ਉਨ੍ਹਾਂ ਦੇ ਪਿੰਡ ਦਾ ਨਾਂ ਪੰਜੋਖਰਾ ਤੋਂ ਬਦਲ ਕੇ ‘ਪੰਜੋਖਰਾ ਸਾਹਿਬ’ ਰੱਖ ਦਿੱਤਾ ਜਾਵੇਗਾ। ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ ਅਨਿਲ ਵਿਜ ਦੀ ਮੰਗ ‘ਤੇ ਮੌਹਰ ਲਗਾਉਂਦੇ ਹੋਏ ਪਿੰਡ ਪੰਜੋਖਰਾ ਨੂੰ ਪੰਜੋਖਰਾ ਸਾਹਿਬ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਨੂੰ ਪ੍ਰਵਾਨਗੀ ਵੀ ਮਿਲ ਗਈ ਹੈ। ਇਹ  ਮੰਗ ਹੁਣੇ ਜਿਹੇ ਪਿੰਡ ਵਾਸੀਆਂ ਨੇ ਮੰਤਰੀ ਦੇ ਸਾਹਮਣੇ ਰੱਖੀ ਸੀ। ਸਿਹਤ ਮੰਤਰੀ ਅਤੇ ਖੇਡ ਮੰਤਰੀ ਅਨਿਲ ਵਿਜ ਦੇ ਪੀ.ਏ. ਨੇ ਇਹ ਜਾਣਕਾਰੀ ਦਿੱਤੀ ਹੈ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਵਧਾਈ ਵੀ ਦਿੱਤੀ ਹੈ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *