Home / Breaking News / ਅਸਮਾਨੀ ਬਿਜਲੀ ਡਿੱਗਣ ਕਾਰਨ ਨੌਜਵਾਨ ਦੀ ਮੌਤ

ਅਸਮਾਨੀ ਬਿਜਲੀ ਡਿੱਗਣ ਕਾਰਨ ਨੌਜਵਾਨ ਦੀ ਮੌਤ

ਝੁਨੀਰ, 2 ਜੁਲਾਈ (ਲਛਮਣ ਸਿੱਧੂ) : ਉਡੀਕਾਂ ਤੋਂ ਬਾਅਦ ਪਈ ਬਰਸਾਤ ਪਿੰਡ ਭੰਮੇ ਖੁਰਦ ‘ਚ ਆਫਤ ਬਣਕੇ ਆਈ। ਅੱਜ ਪਿੰਡ ਦੇ ਨੌਜਵਾਨ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਮੀਂਹ ਪੈਣ ਸਮੇਂ ਗੁਰਪੀ੍ਰਤ ਸਿੰਘ ਪੁੱਤਰ ਨਛੱਤਰ ਸਿੰਘ (28) ਜੱਟ ਵਾਸੀ ਭੰਮੇ ਖੁਰਦ ਆਪਣੇ ਖੇਤ ਝੋਨੇ ਵਿਚ ਪਾਣੀ ਦੀ ਸਾਂਭ ਸੰਭਾਲ ਲਈ ਕੰਮ ਕਰ ਰਿਹਾ ਸੀ ਤਾਂ ਕੁਦਰਤ ਦਾ ਅਜਿਹਾ ਭਾਣਾ ਵਰਤਿਆ ਕਿ ਅਸਮਾਨੀ ਬਿਜਲੀ ਨੌਜਵਾਨ
ਗੁਰਪੀ੍ਰਤ ਸਿੰਘ ਉਪਰ ਡਿਗ ਪਈ ਜਿਸ ਦਾ ਪਤਾ ਨਾਲ ਦੇ ਖੇਤ ਵਿਚ ਕੰਮ ਕਰ ਰਹੇ ਨੌਜਵਾਨ ਨੂੰ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਚੁੱਕ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਮਾਨਸਾ ਵਿਖੇ ਭਰਤੀ ਕਰਵਾਇਆ ਗਿਆ ਡਾਕਟਰਾਂ ਦੀ ਜਾਂਚ ਕਰਨ ਤੇ ਗੁਰਪੀ੍ਰਤ ਨੂੰ ਮਿਰਤਕ ਐਲਾਨ ਦਿਤਾ।ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਿਸ ਦਾ ਸੰਸਕਾਰ ਕਰ ਦਿਤਾ ਗਿਆ ਹੈ।ਥਾਣਾ ਕੋਟ ਧਰਮੂ ਦੇ ਏ.ਐਸ. ਆਈ ਗੁਰਮੇਲ ਸਿੰਘ ਨੇ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਹੈ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *