Home / Punjab / ਅਰੁਣਾਚਲ ‘ਚ ਚੀਨ ਵੱਲੋਂ ਘੁਸਪੈਠ, ਭਾਰਤੀ ਫ਼ੌਜ ਨੇ 4 ਦਿਨ ਬਾਅਦ ਭੇਜਿਆ ਵਾਪਸ

ਅਰੁਣਾਚਲ ‘ਚ ਚੀਨ ਵੱਲੋਂ ਘੁਸਪੈਠ, ਭਾਰਤੀ ਫ਼ੌਜ ਨੇ 4 ਦਿਨ ਬਾਅਦ ਭੇਜਿਆ ਵਾਪਸ

ਨਵੀਂ ਦਿੱਲੀ, 26 ਸਤੰਬਰ (ਚ.ਨ.ਸ.): ਜਿੱਥੇ ਇਕ ਪਾਸੇ ਪਾਕਿਸਤਾਨ ਭਾਰਤ ‘ਚ ਘੁਸਪੈਠ ਕਰਨ ਦੀ ਅਸਫਲ  ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਉੱਥੇ ਹੁਣ ਅਰੁਣਾਚਲ ਪ੍ਰਦੇਸ਼ ‘ਚ ਚੀਨੀ ਫੌਜ ਦੀ ਘੁਸਪੈਠ ਦੀ ਘਟਨਾ ਸਾਹਮਣੇ ਆਈ ਹੈ। ਉੜੀ ‘ਚ ਫੌਜ ‘ਤੇ ਹਮਲਾ ਕਰਨ ਦਾ ਮਾਮਲਾ ਅਜੇ ਘਟਿਆ ਨਹੀਂ ਸੀ ਕਿ ਚੀਨ ਦੇ ਘੁਸਪੈਠ ਨੇ ਭਾਰਤ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 9 ਸਤੰਬਰ ਨੂੰ ਚੀਨੀ ਫੌਜ ਭਾਰਤ ਦੀ ਸਰਹੱਦ ‘ਚ ਨਾ ਸਿਰਫ ਵੜ ਆਏ ਸੀ ਸਗੋਂ ਉਨ੍ਹਾਂ ਨੇ 45 ਕਿਲੋਮੀਟਰ ਅੰਦਰ ਆ ਕੇ ਪਾਲਮ ਇਲਾਕੇ ‘ਚ ਕੈਂਪ ਵੀ ਬਣਾਏ ਸੀ। ਚਾਰ ਦਿਨ ਬਾਅਦ 13 ਸਤੰਬਰ ਨੂੰ ਭਾਰਤੀ ਫੌਜ ਅਤੇ ਆਈ ਟੀ.ਬੀ.ਪੀ ਨੇ ਇਲਾਕੇ ‘ਚ ਜੁਆਇੰਟ ਗਸ਼ਤ ਦੇ ਦੌਰਾਨ ਉਨ੍ਹਾਂ ਨੂੰ ਉੱਥੇ ਤੋਂ ਵਾਪਸ ਬਾਹਰ ਕੱਢ ਦਿੱਤਾ ਸੀ। ਖੁਫੀਆ ਦੇ ਉੁੱਚ ਪੱਧਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਸਲ ਕੰਟਰੋਲ ਰੇਖਾ ਚਾਂਗਲਾਂਗ ਜ਼ਿਲ੍ਹੇ ਤੋਂ 94 ਕਿਲੋਮੀਟਰ ਦੂਰ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ..ਐਲ.ਏ) ਨੇ ਸਰਹੱਦ ‘ਤੇ ਸਥਿਤ ਹਦੀਗ੍ਰਹ ਕੋਲ ਇਲਾਕੇ ਤੋਂ ਘੁਸਪੈਠ ਦੇ ਵੱਲੋਂ ਉੱਥੇ ਤੋਂ 45 ਕਿਲੋਮੀਟਰ ਅੰਦਰ ਆ ਕੇ ਪਾਲਮ ਇਲਾਕੇ
ਤੱਕ ਪਹੁੰਚ ਗਏ ਅਤੇ ਇੱਥੇ ਅਸਥਾਈ ਕੈਂਪ ਵੀ ਬਣਾ ਲਿਆ। ਸੂਤਰਾਂ ਨੇ ਅੱਗੇ ਦੱਸਿਆ ਕਿ ਭਾਰਤੀ ਫੌਜ ਨੇ 5 ਸਤੰਬਰ ਨੂੰ ਚਾਂਗਲਾਂਗ ਤੋਂ 52 ਕਿਲੋਮੀਟਰ ਦੂਰ ਥੀਨੀਆ ‘ਚ ਲੰਬੀ ਸੀਮਾ ਗਸ਼ਤ ਕੀਤੀ ਸੀ। 9 ਸਤੰਬਰ ਨੂੰ ਥੀਨੀਆ ਅਤੇ ਪਾਲਮ ਦੇ ‘ਚ ਭਾਰਤੀ ਫੌਜ ਦਾ ਸਾਹਮਣਾ ਚੀਨੀ ਫੌਜ ਤੋਂ ਹੋਇਆ। ਭਾਰਤੀ ਸਰਹੱਦ ‘ਚ ਘੁਸਪੈਠ ਅਤੇ ਤਣਾਅ ਨੂੰ ਰੋਕਣ ਲਈ 14 ਸਤੰਬਰ ਨੂੰ ਭਾਰਤੀ ਫੌਜ ਅਤੇ ਪੀ.ਐਲ.ਏ ਦੀ ਫਲੈਗ ਮੀਟਿੰਗ ਰੱਖੀ ਗਈ ਸੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *