Home / Breaking News / ਅਮਰੀਕਾ ਨੇ ਭਾਰਤ ਨੂੰ ਮੰਨਿਆ ਇੱਕ ਉਭਰਦੀ ਹੋਈ ਵਿਸ਼ਵ ਸ਼ਕਤੀ

ਅਮਰੀਕਾ ਨੇ ਭਾਰਤ ਨੂੰ ਮੰਨਿਆ ਇੱਕ ਉਭਰਦੀ ਹੋਈ ਵਿਸ਼ਵ ਸ਼ਕਤੀ

ਵਾਸ਼ਿੰਗਟਨ, 19 ਦਸੰਬਰ (ਪੱਤਰ ਪ੍ਰੇਰਕ) : ਅਮਰੀਕਾ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ (ਐਨ.ਐਸ.ਐਸ.) ਵਿਚ ਭਾਰਤ ਨੂੰ ਇਕ ਉਭਰਦੀ ਹੋਈ ਵਿਸ਼ਵ ਸ਼ਕਤੀ ਦੱਸਦੇ ਹੋਏ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਨਾਲ ਅਮਰੀਕਾ ਦੀ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਉਹ ਭਾਰਤ ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਕਾਇਮ ਰੱਖਣ ਲਈ ਭਾਰਤ ਦੀ ਅਗਵਾਈ ਸਮਰੱਥਾ ਦੇ ਯੋਗਦਾਨ ਦੀ ਹਮਾਇਤ ਕਰਦਾ ਹੈ। ਐਨ.ਐਸ.ਐਸ. ਦੇ 68 ਪੰਨਿਆਂ ਵਾਲੇ ਇਸ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਨਾਲ ਸਹਿਯੋਗ ਵਧਾਏਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਰਾਸ਼ਟਰੀ ਸੁਰੱਖਿਆ ਸੁਰੱਖਿਆ ਰਣਨੀਤੀ ਜਾਰੀ ਕੀਤੀ। ਸੁਰੱਖਿਆ ਰਣਨੀਤੀ ਵਿਚ ਕਿਹਾ ਗਿਆ ਅਸੀਂ ਭਾਰਤ ਦੀ ਸੰਸਾਰਕ ਸ਼ਕਤੀ ਦੇ ਰੂਪ ਵਿਚ ਮਜ਼ਬੂਤ ਰਣਨੀਤੀਕਾਰ ਅਤੇ ਰੱਖਿਆ ਸਹਿਯੋਗੀ ਦੇ ਰੂਪ ਵਿਚ ਉਭਰਣ ਦਾ ਸਵਾਗਤ ਕਰਦੇ ਹਾਂ। ਐਨ.ਐਸ.ਐਸ. ਵਿਚ ਕਿਹਾ ਗਿਆ ਕਿ ਅਸੀਂ ਅਮਰੀਕਾ ਦੇ ਵੱਡੇ ਰੱਖਿਆ ਸਹਿਯੋਗੀ ਭਾਰਤ ਦੇ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਵਾਂਗੇ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *