Breaking News
Home / Breaking News / ਅਮਰੀਕਾ ਦੀ ਦਖ਼ਲਅੰਦਾਜ਼ੀ ਨਾਲ ਕਸ਼ਮੀਰ ਵੀ ਬਣ ਜਾਵੇਗਾ ਸੀਰੀਆ : ਮਹਿਬੂਬਾ

ਅਮਰੀਕਾ ਦੀ ਦਖ਼ਲਅੰਦਾਜ਼ੀ ਨਾਲ ਕਸ਼ਮੀਰ ਵੀ ਬਣ ਜਾਵੇਗਾ ਸੀਰੀਆ : ਮਹਿਬੂਬਾ

ਸ਼੍ਰੀਨਗਰ, 22 ਜੁਲਾਈ (ਪੱਤਰ ਪ੍ਰੇਰਕ) : ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦੇ ਕਸ਼ਮੀਰ ਮੁੱਦੇ ‘ਤੇ ਦਿੱਤੇ ਬਿਆਨ ਨੂੰ ਮੁੱਖ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਕਸ਼ਮੀਰ ਦੇ ਮਾਮਲੇ ‘ਚ ਦਖਲਅੰਦਾਜ਼ੀ ਕਰੇਗਾ ਤਾਂ ਯਕੀਨਨ ਕਸ਼ਮੀਰ ਦਾ ਹਾਲ ਵੀ ਅਫਗਾਨਿਸਤਾਨ ਅਤੇ ਸੀਰੀਆਂ ਵਰਗਾ
ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਨੂੰ ਆਪਣੇ ਕੰਮ ਨਾਲ ਮਤਲਬ ਰੱਖਣਾ ਚਾਹੀਦਾ ਹੈ ਕਿਉਂਕਿ ਜਿਸ-ਜਿਸ ਦੇਸ਼ ‘ਚ ਉਨ੍ਹਾਂ ਦੇ ਦਖਲਅੰਦਾਜ਼ੀ ਕੀਤੀ ਹੈ, ਉਸ ਦਾ ਹਾਲ ਸਭ ਨੂੰ ਪਤਾ ਹੈ। ਮੁੱਖ ਮੰਤਰੀ ਮਹਿਬੂਬਾ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਮਾਮਲੇ ਨੂੰ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਨਾਲ ਵੀ ਹੱਲ ਹੋ ਸਕਦਾ ਹੈ ਅਤੇ ਉਸ ਨਾਲ ਕਸ਼ਮੀਰ ਮਾਮਲਾ ਹਲ ਹੋਵੇਗਾ। ਮਹਿਬੂਬਾ ਨੇ ਕਿਹਾ ਹੈ ਕਿ ਵਾਜਪਈ ਜੀ ਨੇ ਲਾਹੌਰ ‘ਚ ਕਿਹਾ ਸੀ ਕਿ ਕਸ਼ਮੀਰ ਮੁੱਦੇ ਦੇ ਹਲ ਕਰਨ ਲਈ ਭਾਰਤ-ਪਾਕਿਸਤਾਨ ਨੂੰ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਪੁੱਛਿਆ ਕਿ ਫਾਰੂਕ ਨੂੰ ਪਤਾ ਹੈ ਕਿ ਸੀਰੀਆ ਅਤੇ ਅਫਗਾਨੀਸਤਾਨ ‘ਚ ਕੀ ਹੋਇਆ? ਮਹਿਬੂਬਾ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ ਅਬਦੁੱਲਾ ਨੇ ਕਿਹਾ ਕਿ ਥਰਡ ਪਾਰਟੀ ਦੇ ਤੌਰ ‘ਤੇ ਚੀਨ-ਅਮਰੀਕਾ ਨੂੰ ਕਸ਼ਮੀਰ ਮਾਮਲੇ ਦਾ ਹਲ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਅਬਦੁੱਲਾ ਨੇ ਕਿਹਾ ਹੈ ਕਿ ਕਿੰਨੇ ਸਮੇਂ ਤੱਕ ਉਡੀਕ ਕਰਨੀ ਹੋਵੇਗੀ। ਹੁਣ ਵਕਤ ਆ ਗਿਆ ਹੈ ਕਿ ਮਾਮਲਾ ਹਲ ਹੋਵੇ। ਪੂਰੀ ਦੁਨੀਆ ‘ਚ ਭਾਰਤ ਦੇ ਬਹੁਤ ਸਾਥੀ ਹਨ। ਉਨ੍ਹਾਂ ਚੋਂ ਕਿਸੇ ਨੂੰ ਵੀ ਥਰਡ ਪਾਰਟੀ ਬਣ ਕੇ ਭਾਰਤ-ਪਾਕਿਸਤਾਨ ਵਿਚਕਾਰ ਆ ਕੇ ਮਾਮਲਾ ਹਲ ਕਰਨਾ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੀ ਇੱਛਾ ਪ੍ਰਗਟ ਕਰ ਚੁੱਕੇ ਹਨ। ਉਹ ਕਸ਼ਮੀਰ ਮਸਲਾ ਹਲ ਕਰਵਾਉਣਾ ਚਾਹੁੰਦੇ ਹਨ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *