Breaking News
Home / Breaking News / ਅਮਰੀਕਾ ਤੋਂ ਕੱਚੇ ਤੇਲ ਦੀ ਪਹਿਲੀ 16 ਲੱਖ ਬੈਰਲ ਦੀ ਖੇਪ ਭਾਰਤ ਪੁੱਜੀ

ਅਮਰੀਕਾ ਤੋਂ ਕੱਚੇ ਤੇਲ ਦੀ ਪਹਿਲੀ 16 ਲੱਖ ਬੈਰਲ ਦੀ ਖੇਪ ਭਾਰਤ ਪੁੱਜੀ

ਨਵੀਂ ਦਿੱਲੀ, 2 ਅਕਤੂਬਰ (ਪੱਤਰ ਪ੍ਰੇਰਕ) : ਅਮਰੀਕਾ  ਤੋਂ ਕੱਚੇ ਤੇਲ ਦੀ ਪਹਿਲੀ 16 ਲੱਖ ਬੈਰਲ ਦੀ ਖੇਪ ਸੋਮਵਾਰ ਨੂੰ ਓੜੀਸ਼ਾ ਦੇ ਪਾਰਾਦੀਪ ਪੋਰਟ ‘ਤੇ ਪਹੁੰਚ ਗਈ। ਅਮਰੀਕਾ ਤੋਂ 19 ਅਗਸਤ ਨੂੰ ਇਕ ਵੱਡੇ ਸ਼ਿਪ (ਐੱਮ.ਟੀ. ਨਿਊ ਪ੍ਰਾਸਪਰਿਟੀ-ਵੇਰੀ ਲਾਰਜ ਕਰੂਡ ਕਰੀਅਰ) ਨੇ ਯੂ.ਐਸ. ਗਲਫ ਕੋਸਟ ਤੋਂ ਭਾਰਤ ਲਈ ਸਫਰ ਸ਼ੁਰੂ ਕੀਤਾ ਸੀ, 2 ਅਕਤੂਬਰ ਨੂੰ ਇੱਥੇ ਪਹੁੰਚਿਆਂ। ਕੰਪਨੀ ਵਲੋਂ ਜਾਰੀ ਸਟੇਟਮੈਂਟ ਅਨੁਸਾਰ ਆਈ.ਓ.ਸੀ. ਇਸ ਕਰੂਡ ਨੂੰ ਪਾਰਾਦੀਪ, ਹਲਦੀਆ (ਪੱਛਮੀ ਬੰਗਾਲ), ਬਰੌਨੀ (ਬਿਹਾਰ) ਅਤੇ ਬੋਂਗਾਈ ਪਿੰਡ (ਆਸਾਮ) ਦੀ ਰਿਫਾਈਨਰੀਜ਼ ‘ਚ ਪ੍ਰੋਸੈਸ ਕੀਤਾ ਜਾਵੇਗਾ। ਜੁਲਾਈ ਦੇ ਪਹਿਲੇ ਹਫਤੇ ‘ਚ ਯੂ.ਐੱਸ. ਕਾਰਗੋ ਬੁਕ ਕੀਤਾ ਸੀ। ਭਾਰਤ ਸਰਕਾਰ ਸਰਕਾਰੀ ਰਿਫਾਈਨਰੀਸ ਨੂੰ ਯੂ.ਐੱਸ. ਅਤੇ ਕੈਨੇਡਾ ਤੋਂ ਆ ਰਹੇ ਕੱਚੇ ਤੇਲ ਨੂੰ ਖਰੀਦਾਂ ਲਈ ਉਤਸ਼ਾਹਿਤ ਕਰ ਰਹੀ ਹੈ। ਗਲੋਬਲ ਮਾਰਕਿਟ ‘ਚ ਤੇਲ ਦੀ ਸਪਲਾਈ ਵੱਧ ਹੋਣ ਦੇ ਚੱਲਦੇ ਯੂ.ਐੱਸ. ਗਲਫ ਕੋਸਟ ਤੋਂ ਆਉਣ ਵਾਲਾ ਕੱਚਾ ਤੇਲ ਇਕ ਸਸਤਾ ਆਪਸ਼ਨ ਬਣ ਕੇ ਸਾਹਮਣੇ ਆ ਰਿਹਾ ਹੈ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *