Breaking News
Home / India / ਅਮਰੀਕਾ ‘ਚ ਬਣਾਇਆ ਗਿਆ ਇਕ ਸਿੱਖ ਨੂੰ ਨਿਸ਼ਾਨਾ

ਅਮਰੀਕਾ ‘ਚ ਬਣਾਇਆ ਗਿਆ ਇਕ ਸਿੱਖ ਨੂੰ ਨਿਸ਼ਾਨਾ

ਹਮਲੇ ਤੋਂ ਪਹਿਲਾਂ ਹਮਲਾਵਰ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਚਿਲਾਇਆ

ਨਿਊਯਾਰਕ, 5 ਮਾਰਚ (ਚੜ੍ਹਦੀਕਲਾ ਬਿਊਰੋ)- 22 ਫਰਵਰੀ ਨੂੰ ਅਮਰੀਕਾ ਦੇ ਕੈਨਸਸ ਸ਼ਹਿਰ ਵਿੱਚ ਹੋਏ ਨਸਲੀ ਹਮਲੇ ਨੂੰ ਹਾਲੇ ਕੁਝ ਦਿਨ ਹੀ ਬੀਤੇ ਹਨ ਕਿ ਹੁਣ ਅਮਰੀਕਾ ‘ਚ ਵਾਸ਼ਿੰਗਟਨ ਦੇ ਕੈਂਟ ਇਲਾਕੇ ਵਿੱਚ ਇੱਕ 39 ਸਾਲਾ ਸਿੱਖ ਵਿਅਕਤੀ ਨੂੰ ਗੋਲੀ ਮਾਰਕੇ ਜ਼ਖਮੀ ਕਰ ਦਿੱਤੇ ਜਾਣ ਦੀ ਖਬਰ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਸਾਊਥ ਕੈਰੋਲੀਨਾ ਵਿੱਚ ਇੱਕ 43 ਸਾਲਾ ਭਾਰਤੀ ਹਾਰਨਿਸ਼ ਪਟੇਲ ਨੂੰ ਉਸ ਦੇ ਆਪਣੇ ਸਟੋਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਤਾਜ਼ਾ ਘਟਨਾ ਵਿੱਚ ਜ਼ਖਮੀ ਸਿੱਖ ਵਿਅਕਤੀ ਦੀ ਜਾਣਕਾਰੀ ਮੁਤਾਬਕ ਜਦੋਂ ਉਹ ਸ਼ਾਮ ਨੂੰ ਆਪਣੇ ਕੈਂਟ ਸਥਿਤ ਘਰ ਤੋਂ ਬਾਹਰ ਜਾ ਰਿਹਾ ਸੀ ਤਾਂ ਬਾਹਰ ਸੜਕ ‘ਤੇ ਜਾ ਰਹੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਬੁਲਾਇਆ ਤੇ ਉਸ ਨੂੰ ਉੱਚੀ ਅਵਾਜ਼ ਵਿੱਚ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਚਿਲਾਉਣ ਲੱਗਾ। ਕੈਂਟ ਪੁਲਿਸ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਵਿਚਾਲੇ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਕਹਿਣ ‘ਤੇ ਝਗੜਾ ਹੋਇਆ ਤਾਂ ਅਣਪਛਾਤੇ ਵਿਅਕਤੀ ਨੇ ਸਿੱਖ ਵਿਅਕਤੀ ਦੀ ਬਾਂਹ ਵਿੱਚ ਗੋਲੀ ਮਾਰ ਦਿੱਤੀ। ਜ਼ਖਮੀ ਭਾਰਤੀ ਸਿੱਖ ਵਿਅਕਤੀ ਵੱਲੋਂ ਦੱਸੇ ਹੁਲੀਏ ਮੁਤਾਬਕ ਹਮਲਾਵਰ 6 ਫੁੱਟ ਲੰਬਾ ਸੀ। ਉਸ ਨੇ ਆਪਣੇ ਚਿਹਰੇ ‘ਤੇ ਨਕਾਬ ਪਾਇਆ ਹੋਇਆ ਸੀ। ਪੁਲਿਸ ਹਮਲਾਵਰ ਦੀ ਭਾਲ ਕਰ ਰਹੀ ਹੈ। ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਸਿੱਖ ਭਾਈਚਾਰੇ ਦੀ ਮਦਦ ਵੀ ਲੈ ਰਹੀ ਹੈ। ਪਿਛਲੇ 12 ਦਿਨਾਂ ਵਿੱਚ ਅਮਰੀਕਾ ਵਿੱਚ ਵਸਦੇ ਭਾਰਤੀਆਂ ‘ਤੇ ਹੋਏ ਨਸਲੀ ਹਮਲਿਆਂ ਦਾ ਇਹ ਤੀਜਾ ਮਾਮਲਾ ਹੈ। ਇਸ ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚੋਂ ਚਲੇ ਜਾਣ ਦੀਆਂ ਟਿੱਪਣੀਆਂ ਕਰਕੇ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇੰਨ੍ਹਾਂ ਹਮਲਿਆਂ ਵਿੱਚ 31 ਸਾਲਾ ਸ੍ਰੀਨਿਵਾਸ ਕੁਚੀਭੋਤਲੀ ਦੀ ਕੈਨਸਸ ਵਿੱਚ, 43 ਸਾਲਾ ਹਾਰਨਿਸ਼ ਪਟੇਲ ਦੀ ਸਾਊਥ ਕੈਰੋਲੀਨਾ ਵਿੱਚ ਹੱਤਿਆ ਕਰ ਦਿੱਤੀ ਗਈ ਜਦਕਿ ਕੈਂਟ ਵਿੱਚ ਇੱਕ ਸਿੱਖ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *