Home / Breaking News / ਅਮਰਨਾਥ ਹਮਲੇ ਦਾ ਮਾਸਟਰ ਮਾਈਂਡ ਅਬੂ ਇਸਮਾਈਲ ਮੁਕਾਬਲੇ ‘ਚ ਹਲਾਕ

ਅਮਰਨਾਥ ਹਮਲੇ ਦਾ ਮਾਸਟਰ ਮਾਈਂਡ ਅਬੂ ਇਸਮਾਈਲ ਮੁਕਾਬਲੇ ‘ਚ ਹਲਾਕ

ਨਵੀਂ ਦਿੱਲੀ, 14 ਸਤੰਬਰ (ਚੜ੍ਹਦੀਕਲਾ ਬਿਊਰੋ) : ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੇ ਅੱਜ ਲਸ਼ਕਰ ਦੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅਤਿਵਾਦੀਆਂ ਵਿਚ ਇਕ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਅਬੂ ਇਸਮਾਈਲ ਵੀ ਸ਼ਾਮਲ ਹੈ। ਅਮਰਨਾਥ ਯਾਤਰਾ ‘ਤੇ ਹਮਲੇ ਦਾ ਮਾਸਟਰ ਮਾਈਂਡ ਅਬੂ ਇਸਮਾਈਲ ਹੀ ਸੀ ਜਿਸ ਨੂੰ ਕਈ ਦਿਨਾਂ ਤੋਂ ਸੁਰੱਖਿਆ ਬਲ ਲਭ ਰਹੇ ਸਨ। ਭਾਰਤੀ ਫ਼ੌਜ ਦੁਆਰਾ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਅਬੂ ਦੁਜਾਨਾ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਅਬੂ ਇਸਮਾਈਲ ਨੇ ਹੀ ਉਸ ਦੀ ਜਗ੍ਹਾ ਲਈ ਸੀ। ਅਬੂ ਇਸਮਾਈਲ ਪਾਕਿਸਤਾਨੀ ਅਤਿਵਾਦੀ ਹੈ। ਇਹ ਵਾਦੀ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਸਰਗਰਮ ਸੀ। ਉਹ ਇਸ ਸਮੇਂ ਦੱਖਣੀ ਕਸ਼ਮੀਰ ਵਿਚ ਲਸ਼ਕਰ ਦਾ ਕਮਾਂਡਰ ਸੀ। ਪੰਪੋਰ ਅਤਿਵਾਦੀ ਹਮਲੇ ਵਿਚ ਇਸ ਦਾ ਹੱੱਥ ਦੱਸਿਆ ਜਾ ਰਿਹਾ ਸੀ। ਇਹੀ ਨਹੀਂ ਕਸ਼ਮੀਰ ਵਿਚ ਨੋਟਬੰਦੀ ਤੋਂ ਬਾਅਦ ਬੈਂਕ ਅਤੇ ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਵਿਚ ਵੀ ਇਸ ਦਾ ਹੱਥ ਦੱਸਿਆ ਜਾਂਦਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਅਤਿਵਾਦੀ ਅਬੂ ਇਸਮਾਈਲ ਲਗਭਗ 3 ਸਾਲ ਪਹਿਲਾਂ ਸਰਹੱਦ ਪਾਰ ਕਰਕੇ ਕਸ਼ਮੀਰ ਆਇਆ ਸੀ। ਜੰਮੂ ਕਸ਼ਮੀਰ ਦੇ ਆਈ.ਜੀ. ਪੁਲਿਸ ਮਨੀਸ਼ ਸ਼ੇਖ ਨੇ ਆਪਣੇ ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦੇਣ ਵਾਲੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਵੱਡੀ ਕਾਮਯਾਬੀ ਅਬੂ ਇਸਮਾਈਲ ਪ੍ਰਾਈਮ ਟਾਰਗੇਟ ਸੀ। ਆਪ੍ਰੇਸ਼ਨ ਵਿਚ ਲਗਭਗ 30 ਮਿੰਟ ਦਾ ਸਮਾਂ ਲੱਗਾ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *