Breaking News
Home / Breaking News / ਅਤਿਵਾਦ ਵਿਰੁੱਧ ਇਕਜੁੱਟ ਹੋਣ ਸਾਰੇ ਦੇਸ਼ : ਮੋਦੀ

ਅਤਿਵਾਦ ਵਿਰੁੱਧ ਇਕਜੁੱਟ ਹੋਣ ਸਾਰੇ ਦੇਸ਼ : ਮੋਦੀ

ਮਨੀਲਾ, 14 ਨਵੰਬਰ (ਰਮਿੰਦਰ ਸਿੰਘ ਬੱਬਲ/ਅੰਮ੍ਰਿਤਪਾਲ ਸਿੰਘ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸੀਆਨ ਸਮਿਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦ ਵਿਰੁੱਧ ਲੜਾਈ ਵਿਚ ਖੇਤਰੀ ਸਹਿਯੋਗ ਵਧਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਕੱਟੜਪੰਥ ਇਸ ਸਮੇਂ ਸਭ ਤੋਂ ਵੱਡਾ ਖ਼ਤਰਾ ਹਨ ਜਿਨ੍ਹਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ। ਅਸੀਂ ਸਭ ਨੇ ਅਤਿਵਾਦ ਅਤੇ ਕੱਟੜਪੰਥ ਨਾਲ ਲੜਨ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਮਿਲ ਕੇ ਇਸ ਵਿਰੁੱਧ ਲੜੀਏ ਅਤੇ ਇਸ ਸਬੰਧ ਵਿਚ ਆਪਣੇ ਸਹਿਯੋਗ ਨੂੰ ਹੋਰ ਵਧਾਈਏ।
ਇਸ ਤੋਂ ਪਹਿਲਾਂ  ਮੋਦੀ ਨੇ ਆਪਣੇ ਆਸਟ੍ਰੇਲਿਆਈ ਹਮ-ਰੁਤਬਾ ਮੈਲਕਮ ਟਰਨਬੁਲ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਕ ਨਾਲ  ਵੱਖ-ਵੱਖ ਦੋ-ਪੱਖੀ ਗੱਲਬਾਤ ਕੀਤੀ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਵਿਚ ਸੁਧਾਰ ਸਮੇਤ ਰਣਨੀਤਕ ਹਿੱਤਾਂ ਦੇ ਵੱਖ-ਵੱਖ ਮਾਮਲਿਆਂ ਉੱਤੇ ਚਰਚਾ ਕੀਤੀ। ਇਹ ਬੈਠਕਾਂ ਫਿਲੀਪੀਨ ਵਿਚ ਆਸੀਆਨ ਸਿਖਰ ਸੰਮੇਲਨ ਤੋਂ ਬਾਹਰ ਹੋਈਆਂ। ਅਜਿਹਾ ਸੱਮਝਿਆ ਜਾਂਦਾ ਹੈ ਕਿ ਟਰਨਬੁਲ ਨਾਲ ਬੈਠਕ ਵਿਚ ਖੇਤਰ ਵਿਚ ਚੀਨ ਦੀ ਹਮਲਾਵਰ ਫੌਜੀ ਸਥਿਤੀ ਦੀ ਪਿੱਠਭੂਮੀ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਦੋਵਾਂ ਦੇਸ਼ਾਂ ਦੇ ਸਾਂਝੇ ਰਣਨੀਤਕ ਹਿੱਤਾਂ ਉੱਤੇ ਵੀ ਚਰਚਾ ਕੀਤੀ ਗਈ। ਭਾਰਤ, ਆਸਟ੍ਰੇਲੀਆ, ਅਮਰੀਕਾ ਅਤੇ ਜਾਪਾਨ ਦੇ ਅਧਿਕਾਰੀਆਂ ਨੇ ਖੇਤਰ ਵਿਚ ਆਪਣੇ ਸਾਂਝਾ ਸੁਰੱਖਿਆ ਹਿੱਤਾਂ ਦੇ ਮੱਦੇਨਜਰ ਪ੍ਰਸਤਾਵਿਤ ਚਾਰ-ਪੱਖੀ ਗੱਠਜੋੜ ਨੂੰ ਆਕਾਰ ਦੇਣ ਨੂੰ ਲੈ ਕੇ ਐਤਵਾਰ ਨੂੰ ਇੱਥੇ ਮੁਲਾਕਾਤ ਕੀਤੀ ਸੀ। ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸੋਮਵਾਰ ਨੂੰ ਇੱਥੇ ਹੋਈ ਗੱਲਬਾਤ ਦੌਰਾਨ ਵੀ ਇਸ ਮੁੱਦੇ ਉੱਤੇ ਗੱਲਬਾਤ ਹੋਈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, ”ਰਣਨੀਤਕ ਭਾਗੀਦਾਰੀ ਨਜ਼ਦੀਕੀ ਸਹਿਯੋਗ ਅਤੇ ਬਹੁ-ਆਯਾਮੀ ਗੱਲਬਾਤ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਮਨੀਲਾ ਵਿਚ ਬੈਠਕ ਕੀਤੀ ਅਤੇ ਕਈ ਖੇਤਰਾਂ ਵਿਚ ਸਹਿਯੋਗ ਅੱਗੇ ਵਧਾਉਣ ਦੀ ਮਹੱਤਵਪੂਰਣ ਸੰਭਾਵਨਾ ਲਈ ਨਜ਼ਦੀਕੀ ਸਹਿਯੋਗ ਉੱਤੇ ਚਰਚਾ ਕੀਤੀ।” ਮੋਦੀ ਅਤੇ ਉਨ੍ਹਾਂ ਦੇ ਵੀਅਤਨਾਮੀ

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *