Home / Breaking News / ਅਤਿਵਾਦ ਤੇ ਸਾਇਬਰ ਸਕਿਓਰਿਟੀ ਨਾਲ ਮਿਲਕੇ ਨਜਿੱਠਣਗੇ ਭਾਰਤ-ਇਟਲੀ: ਮੋਦੀ

ਅਤਿਵਾਦ ਤੇ ਸਾਇਬਰ ਸਕਿਓਰਿਟੀ ਨਾਲ ਮਿਲਕੇ ਨਜਿੱਠਣਗੇ ਭਾਰਤ-ਇਟਲੀ: ਮੋਦੀ

ਨਵੀਂ ਦਿੱਲੀ, 30 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਭਾਰਤ ਦੇ ਦੋ ਦਿਨਾਂ ਦੇ ਅਧਿਕਾਰਿਕ ਦੌਰੇ ‘ਤੇ ਆਏ ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੇਂਟਿਲੋਨੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਤਾਂ ਦੁਹਰਾਈ ਹੀ, ਨਾਲ ਹੀ ਨਾਲ ਅਤਿਵਾਦ ਤੇ ਸਾਈਬਰ ਸਕਿਓਰਿਟੀ ਵਰਗੇ ਮਾਮਲਿਆਂ ਨਾਲ ਨਜਿੱਠਣ ਦੀ ਗੱਲ ਵੀ ਕਹੀ। ਦੱਸਣਯੋਗ ਹੈ ਕਿ ਸੋਮਵਾਰ ਨੂੰ ਰਾਸ਼ਟਰਪਤੀ ਭਵਨ ‘ਚ ਜੇਂਟਿਲੋਨੀ ਦਾ ਰਸਮੀ ਸਵਾਗਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਜੇਂਟਿਲੋਨੀ ਦੇ ਨਾਲ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਜੇਂਟਿਲੋਨੀ ਇਕ ਦਹਾਕੇ ਬਾਅਦ ਭਾਰਤ ਆਏ ਹਨ। ਇਸ ਤੋਂ ਪਹਿਲਾਂ ਫਰਵਰੀ 2007 ‘ਚ ਪ੍ਰਧਾਨ ਮੰਤਰੀ ਰੋਮਾਨੋ ਪ੍ਰੋਡੀ ਨੇ ਭਾਰਤ ਦਾ ਦੌਰਾ ਕੀਤਾ ਸੀ। ਸੰਯੁਕਤ ਪ੍ਰੈੱਸ ਕਾਨਫਰੰਸ ਨੂੰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਤੇ ਇਟਲੀ ਗੱਲਬਾਤ ਅਜਿਹੇ ਵੇਲੇ ਹੋ ਰਹੀ ਹੈ ਜਦੋਂ ਅਸੀਂ ਆਪਣੇ ਡਿਪਲੋਮੈਟਿਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਮਨਾਉਣ ਵਾਲੇ ਹਾਂ। ਅਸੀਂ ਦੋਵੇਂ ਹੀ ਇਨ੍ਹਾਂ ਸਬੰਧਾਂ ਨੂੰ ਨਵੀਂਆਂ ਉੱਚਾਈਆਂ ਤੱਕ ਲਿਜਾਣ ਦੇ ਇੱਛੁਕ ਹਾਂ। ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਦੀ ਸਮੀਖਿਆ ਕੀਤੀ ਹੈ। ਭਾਰਤ ਤੇ ਇਟਲੀ ਵਿਸ਼ਵ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਹਨ। ਲੱਗਭਗ 8.8 ਮਿਲੀਅਨ ਡਾਲਰ ਦੇ ਦੋ-ਪੱਖੀ ਵਪਾਰ ‘ਚ ਕਾਫੀ ਵਾਧਾ ਹੋਣ ਦੀ ਉਮੀਦ ਹੈ। ਅਸੀਂ ਮਜ਼ਬੂਤ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨਾ ਚਾਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਅਤਿਵਾਦ ਤੇ ਸਾਇਬਰ ਸਕਿਓਰਿਟੀ ਨਾਲ ਨਜਿੱਠਣ ਲਈ ਵਚਨਬੱਧ ਹਾਂ। ਸਾਂਝੀਆਂ ਚੁਣੌਤੀਆਂ ਤੇ ਹਿੱਤਾਂ ਦੇ ਮਾਮਲੇ ‘ਚ ਇਕ ਦੂਜੇ ਦਾ ਸਮਰਥਨ ਕਰਨ ‘ਤੇ ਸਹਿਮਤ ਹਾਂ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *