Home / Breaking News / ਅਤਿਵਾਦੀ ਹਮਲੇ ‘ਚ ਸੀ. ਆਰ. ਪੀ. ਐਫ. ਦੇ ਦੋ ਜਵਾਨ ਸ਼ਹੀਦ, ਇੱਕ ਜ਼ਖਮੀ

ਅਤਿਵਾਦੀ ਹਮਲੇ ‘ਚ ਸੀ. ਆਰ. ਪੀ. ਐਫ. ਦੇ ਦੋ ਜਵਾਨ ਸ਼ਹੀਦ, ਇੱਕ ਜ਼ਖਮੀ

ਸ੍ਰੀਨਗਰ, 13 ਜੁਲਾਈ:-ਅੱਜ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਸੀ ਆਰ ਪੀ ਐਫ ਦੀ ਟੁੱਕੜੀ ਉਤੇ ਹਮਲਾ ਕਰ ਕੇ ਦੋ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਜਦਕਿ ਇਕ ਜਵਾਨ ਜ਼ਖਮੀ ਹੋ ਗਿਆ।
ਅਨੰਤਨਾਗ ਦੇ ਅਚਬਲ ਵਿਖੇ 96 ਬਟਾਲੀਅਨ ਦੇ ਸੀ ਆਰ ਪੀ ਐਫ ਦੇ ਜਵਾਨਾਂ ਉਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਇਹ ਸਥਾਨ ਸ੍ਰੀਨਗਰ ਤੋਂ 65 ਕਿਲੋਮੀਟਰ ਦੂਰ ਹੈ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸੀ ਆਰ ਪੀ ਐਫ ਦੇ ਜਵਾਨ ਸਥਾਨਕ ਪੁਲਿਸ ਦੇ ਨਾਲ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਡਿਊਟੀ ਨਿਭਾ ਰਹੇ ਸਨ ਤਾਂ ਉਨ੍ਹਾਂ ਉਤੇ ਅਣਪਛਾਤੇ ਅਤਿਵਾਦੀਆਂ ਨੇ ਤਕਰੀਬਨ ਸਵੇਰੇ 11 ਵਜੇ ਹਮਲਾ ਕਰ ਦਿੱਤਾ ਜਿਸ ਕਾਰਨ ਤਿੰਨ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਦੋ ਜਵਾਨ ਜ਼ਖਮਾਂ ਦੀ ਤਾਅਬ ਨਾ ਝਲਦੇ ਹੋਏ ਦਮ ਤੋੜ ਗਏ। ਹਾਲੇ ਤੱਕ ਮਾਰੇ ਗਏ ਜਵਾਨਾਂ ਦੀ ਸ਼ਨਾਖਤ ਨਹੀਂ ਹੋ ਸਕੀ। ਹਮਲੇ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਤਾਂ ਜੋ ਅਤਿਵਾਦੀਆਂ ਨੂੰ ਫੜਿਆ ਜਾ ਸਕੇ।
ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੇ ਇਕ ਬਿਆਨ ਜਾਰੀ ਕਰ ਕੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕਸ਼ਮੀਰ ਵਿੱਚ ਸ਼ਹੀਦ ਦਿਵਸ ਵਜੋਂ ਪੂਰਾ ਬੰਦ ਕੀਤਾ ਹੋਇਆ ਸੀ। ਬੰਦ ਦਾ ਸੱਦਾ ਕਸ਼ਮੀਰ ਦੇ ਵੱਖਵਾਦੀ ਧੜਿਆਂ ਨੇ ਦਿੱਤਾ ਹੋਇਆ ਸੀ। ਸ਼ਾਂਤੀ ਬਣਾਈ ਰੱਖਣ ਲਈ ਸ੍ਰੀਨਗਰ ਦੇ ਕਈ ਹਿੱਸਿਆਂ ਵਿੱਚ ਸਖਤੀ ਦੇ ਹੁਕਮ ਦਿੱਤੇ ਹੋਏ ਸਨ। ਸਰਕਾਰ ਨੇ ਅੱਜ ਛੁੱਟੀ ਵੀ ਕੀਤੀ ਹੋਈ ਸੀ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *