Home / Breaking News / ਅਣਪਛਾਤੇ ਹਮਲਾਵਰਾਂ ਵੱਲੋਂ ਨੌਜਵਾਨ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ

ਅਣਪਛਾਤੇ ਹਮਲਾਵਰਾਂ ਵੱਲੋਂ ਨੌਜਵਾਨ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ

ਮਾਨਸਾ, 8 ਨਵੰਬਰ (ਪੱਤਰ ਪ੍ਰਰੇਕ) : ਮੰਗਲਵਾਰ ਦੀ ਰਾਤ ਪਿੰਡ ਫਫੜੇ ਭਾਈਕੇ ਵਿਖੇ ਕੁੱਝ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘਰੋਂ ਆਵਾਜ਼ ਮਾਰ ਕੇ ਗੇਟ ‘ਤੇ ਆਉਂਦੇ ਹੀ ਸੀਨੇ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ । ਮਿੰਟਾਂ ‘ਚ ਹੀ ਕਾਤਲ ਰਫੂ ਚੱਕਰ ਹੋ ਗਏ,ਜਿੰਨਾਂ ਦਾ ਕੋਈ ਵੀ ਸੁਰਾਗ ਪੁਲੀਸ ਨੂੰ ਨਹੀਂ ਮਿਲਿਆ। ਗੋਲੀ ਵੱਜਦੇ ਹੀ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁਸਲਿਮ ਬਰਾਦਰੀ ਨਾਲ ਸਬੰਧਿਤ ਨੌਜਵਾਨ ਚਾਰ ਬੱਚਿਆਂ ਦਾ ਬਾਪ ਸੀ ਤੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਬੁੱਧਵਾਰ ਨੂੱ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਿੱਡ ਵਿਚ ਦਫਨਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਫਫੜੇ ਭਾਈਕੇ ਦਾ ਨੌਜਵਾਨ ਮਜ਼ਦੂਰ ਸੁਖਦੀਪ ਖਾਂ (27) ਪੁੱਤਰ ਬੁੱਧੂ ਖਾਂ ਜਦ ਘਰ ਵਿਚ ਸੀ ਤਾਂ ਮੱਗਲਵਾਰ ਦੀ ਰਾਤ ਉਸ ਨੂੰ ਘਰੋਂ ਬਾਹਰ ਕਿਸੇ ਨੇ ਆਵਾਜ਼ ਮਾਰੀ । ਸੁਖਦੀਪ ਜਦੋਂ ਘਰ ਦੇ ਗੇਟ ‘ਤੇ ਪੁੱਜਿਆ ਤਾਂ ਕੁੱਝ ਨੌਜਵਾਨਾਂ ਨੇ ਉਸ ਦੀ ਛਾਤੀ ਵਿਚ ਗੋਲੀ ਮਾਰੀ ਤੇ ਫਰਾਰ ਹੋ ਗਏ। ਜ਼ਖਮੀ  ਸੁਖਦੀਪ ਖਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਭੀਖੀ ਦੇ ਮੁਖੀ ਪਰਮਜੀਤ ਸਿੱਘ ਨੇ ਦੱਸਿਆ ਕਿ ਇਸ ਕਤਲ ਕਰਨ ਦੀ ਵਜ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਖਦੀਪ ਖਾਂ ਦੀ ਲਾਸ਼ ਨੂੰ ਬੁੱਧਵਾਰ ਨੂੰ ਬਾਅਦ ਦੁਪਹਿਰ ਪਿੰਡ ਵਿਚ ਹੀ ਦਫਨਾ ਦਿੱਤਾ ਗਿਆ। ਮ੍ਰਿਤਕ ਸੁਖਦੀਪ ਖਾਂ ਚਾਰ ਬੱਚਿਆਂ ਦਾ ਬਾਪ ਸੀ ਤੇ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *