Home / Breaking News / ਅਜਨਾਲਾ ‘ਚ ਵਾਪਰੀ ਬੇਅਦਬੀ ਦੀ ਘਟਨਾ, ਦੋਸ਼ੀ ਕਾਬੂ

ਅਜਨਾਲਾ ‘ਚ ਵਾਪਰੀ ਬੇਅਦਬੀ ਦੀ ਘਟਨਾ, ਦੋਸ਼ੀ ਕਾਬੂ

ਅਜਨਾਲਾ, 9 ਅਗਸਤ (ਗੁਰਜੀਤ ਸਿੰਘ, ਸਤਿੰਦਰਪਾਲ ਸਿੰਘ ਮਾਕੋਵਾਲ)-ਅਜਨਾਲਾ ਦੇ ਪਿੰਡ ਮੱਦੂਛਾਂਗਾ ਦੇ ਗੁਰਦੁਆਰਾ ਮਨਸਾ ਪੂਰਨ ਸਾਹਿਬ ਵਿਖੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 729 ਤੋਂ ਲੈ ਕੇ 741 ਤੱਕ ਅੰਗ ਪਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਸਮੇਂ ਰਹਿਰਾਸ ਸਾਹਿਬ ਦਾ ਪਾਠ ਕਰਨ ਲੱਗਾ ਤਾਂ ਵੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਹੋਏ ਸਨ ਜਿਸ ਤੋਂ ਬਾਅਦ ਤੁਰੰਤ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕਰਨ ਤੋਂ ਬਾਅਦ ਤੁਰੰਤ ਥਾਣਾ ਰਮਦਾਸ ਦੇ ਐਸ.ਐਚ.À ਵਿਪਨ ਕੁਮਾਰ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪਹੁੰਚੇ ਐਸ.ਐਚ.À ਵਿਪਨ ਕੁਮਾਰ ਤੇ ਏ.ਐਸ.ਆਈ ਪ੍ਰਗਟ ਸਿੰਘ ਨੇ  ਸੀ ਸੀ ਟੀ ਵੀ ਕੈਮਰੇ ਦੀ ਮਦਦ ਨਾਲ ਦੋਸ਼ੀ ਦੀ ਪਛਾਣ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਤਲਵੰਡੀ ਭੰਗਵਾ ਵਜੋਂ ਕੀਤੀ ਅਤੇ ਦੋਸ਼ੀ ਰਣਜੀਤ ਮਸੀਹ ਪੁੱਤਰ ਰਹਿਮਤ ਮਸੀਹ ਨੂੰ ਗ੍ਰਿਫਤਾਰ ਕੀਤਾ। ਉਪਰੰਤ ਜਦ ਦੋਸ਼ੀ ਨੂੰ ਥਾਣਾ ਰਮਦਾਸ ਵਿਖੇ ਲੈਕੇ ਜਾਣ ਲੱਗੇ ਤਾਂ ਉਹਨਾਂ ਉਪਰ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਪੁਲਿਸ ਪਾਸੋਂ ਦੋਸ਼ੀ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੱਥੋਪਾਈ ਦੌਰਾਨ ਥਾਣੇਦਾਰ ਦਾ ਫੋਨ ਖੋਹ ਕੇ ਲੈ ਗਏ ਜਿਸ ਉਪਰੰਤ ਐਸ.ਐਚ.À ਰਮਦਾਸ ਤੇ ਏ ਐਸ.ਆਈ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿੰਨਾਂ ਨੂੰ ਸਰਕਾਰੀ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ ਗਿਆ। ਬੀਤੀ ਦੇਰ ਰਾਤ ਐਸ. ਐਸ. ਪੀ. ਦਿਹਾਤੀ ਅੰਮ੍ਰਿਤਸਰ ਪਰਮਪਾਲ ਸਿੰਘ,ਐਸ. ਪੀ. ਡੀ. ਦਿਹਾਤੀ

ਅੰਮ੍ਰਿਤਸਰ ਹਰਪਾਲ ਸਿੰਘ,ਡੀ ਐਸ ਪੀ ਅਜਨਾਲਾ ਰਵਿੰਦਰਪਾਲ ਸਿੰਘ ਭਾਰੀ ਪੁਲਸ ਫੋਰਸ ਨੂੰ ਨਾਲ ਲੈਕੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ। ਪਿੰਡ ਮੱਦੂਸ਼ਾਂਗਾ ਨੂੰ ਪੁਲਸ ਸ਼ਾਉਣੀ ਵਿਚ ਤਬਦੀਲ ਕਰ ਦਿੱਤਾ। ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ, ਧਾਰਮੀਕ ਜਥੇਬੰਦੀਆਂ ਅਤੇ ਸਰਬੱਤ ਖਾਲਸਾ ਵੱਲੋ ਥਾਪੇ ਗਏ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਪਹੁੰਚੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾੜੇ ਅੰਗਾ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭੇਜ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਵਿਚ ਐਫ ਆਈ ਆਰ 70 ਮੁਤਾਬਕ ਦੋਸ਼ੀ ਰਣਜੀਤ ਮਸੀਹ ਦੇ ਖ਼ਿਲਾਫ਼ ਧਾਰਾ 295 ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ  ਐਫ ਆਈ ਆਰ 71 ਮੁਤਾਬਕ ਪੁਲਿਸ ਦੇ ਗਲ ਪੈਣ ਤੇ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ,ਰੋਬਿੰਨ ਪੁੱਤਰ ਗੁਰਕਿਰਤ ਸਿੰਘ,ਗੀਤਾ,ਭਲਵਾਨ ਅਤੇ ਹੋਰ 20 ਅਣਪਛਾਤੇ ਵਿਆਕਤੀਆ ਖ਼ਿਲਾਫ਼ ਧਾਰਾ 307,363,364,379 ਬੀ,353,186,332,341,238,225,148,149 ਤਹਿਤ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ਰੁ ਕਰ ਦਿੱਤੀ ਹੈ।

ਇਸ ਮੌਕੇ ਸਰਬੱਤ ਖਾਲਸਾ ਵੱਲੋ ਥਾਪੇ ਗਏ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ  ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ 2 ਸਾਲ 2 ਮਹੀਨੇ 9 ਦਿਨ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਜਿਸ ਨੂੰ ਰੋਕਣ ਦੀ ਕਿਸੇ ਪਾਰਟੀ ਨੇ ਕੋਈ ਕੋਸ਼ਿਸ਼ ਨਹੀਂ ਕੀਤੀ।ਇਹ ਘਟਨਾ ਏਜ਼ਸੀਆ ਦੀ ਸ਼ਹਿ ਤੇ ਹੁੰਦੀਆਂ ਹਨ ਜੋ ਸਿੱਖਾ ਦੇ ਜਜ਼ਬਾਤਾਂ ਨਾਲ ਖਿਲਵਾੜ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਘਟਨਾਵਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਮਾਹੌਲ ਖਰਾਬ ਹੁੰਦਾ ਹੈ ਤਾਂ ਇਸ ਦਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੋ ਹੁਕਮ ਹੋਇਆ ਹੈ ਕਿ ਜਿੱਥੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਥੇ ਗ੍ਰੰਥੀ ਸਿੰਘ ਪਰਿਵਾਰ ਸਮੇਤ ਰਹਿ ਕੇ ਸਾਂਭ ਸੰਭਾਲ ਕਰੇ ਅਤੇ ਪਹਿਰੇਦਾਰ ਦਾ ਪ੍ਰਬੰਧ ਕੀਤਾ ਜਾਵੇ।ਜਿੰਨਾਂ ਗੁਰਦੁਆਰਿਆਂ ਵਿਚ ਗੁਰੁ ਗ੍ਰੰਥ ਸਾਹਿਬ ਜੀ ਦੀ ਚੰਗੀ ਤਰਾਂ ਦੇਖ ਰੇਖ ਨਹੀ ਹੁੰਦੀ ਉਹਨਾਂ  ਨੂੰ ਅਪੀਲ ਕੀਤੌ ਜਾਵੇਗੀ ਕਿ ਗੁਰਦੁਆਰਾ ਸਾਹਿਬ ਵਿਚ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੰਭਾਲ ਕਰਨ ਜੇਕਰ ਨਹੀ ਕਰਦੇ ਤਾਂ ਗੁਰੁ ਗ੍ਰੰਥ ਸਾਹਿਬ ਜੀ ਨੂੰ ਉਥੋ ਚੁੱਕ ਕੇ ਮਾਨ ਸਤਿਕਾਰ ਵਾਲੀ ਜਗਾਂ ਤੇ ਰੱਖਿਆ ਜਾਵੇਗਾ।ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਮਨਸਾ ਪੂਰਨ ਸਾਹਿਬ ਜੀ ਵਿਖੇ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *